: : : : : : : ਰਹਮਤ ਦੀ ਤਾੰਗ ਵਿਚ : : : : :

ਬਹੁਤ  ਤਾੰਗ  ਰਹੀ  ਤੇਰੀ  ਰਹਮਤ  ਦੀ
ਅੱਜ  ਮੈਂ  ਅੱਗੇ   ਵਧਦਾ  ਹਾਂ
ਤੇ  ਬਾਗੀ  ਦਾ  ਰੂਪ  ਧਰਦਾ  ਹਾਂ

ਤੇਰੀ  ਰਹਮਤ  ਵੇਖੀ  ਸੀ
ਜੱਦੋ  ਹੋ  ਗਿਆ  ਸੀ  ਮਹਾਭਾਰਤ
14 ਅਕ੍ਸ਼ੋਨੀ  ਸੇਨਾ   ਸੁਵਾਹ  ਹੋ  ਗਈ

ਅੱਜ  ਵੀ  ਮਰ  ਰਹੇ  ਹਨ  ਲੋਗ
ਭੁਖ , ਈਰਖਾ ਤੇ ਦਵੈਸ਼  ਨਾਲ
ਤੇਰੀ ਰਹਮਤ ਦੀ ਤਾੰਗ ਵਿਚ

ਹਾਂ  ਉਦੋ  ਤੂ  ਬਚਾ  ਲਿਯਾ  ਸੀ  ਏਕ  ਅਰਜੁਨ
ਪਰ ਅੱਜ ਤਾ ਅਰਜੁਨ  ਵੀ  ਚੜ ਗਿਆ ਸੂਲੀ
ਤੇਰੀ ਰਹਮਤ ਦੀ ਤਾੰਗ ਵਿਚ

ਰਹਮਤ  ਨਹੀ  ਕਰਨੀ  ਤਾ  ਨਾ  ਕਰ
ਪਰ  ਰਹਬਰ  ਅਪਣਾ  ਨਾਮ  ਨਾ  ਧਰ