ਜਿੰਦਗੀ ਦੀ MARATHON ਤੁਰ ਪਯੀ ਹੈ ਫੇਰ
ਅੱਜ ਐਤਵਾਰ ਹੈ ਪਰ ਛੁਟੀ ਫੇਰ ਵੀ ਨਹੀ
ਕਯੋਂ ਜੋ ਰੁਕ ਗਿਆ -- ਓਹ ਰਹ ਗਿਆ !
ਹੋਲੀ ਹੋਲੀ ਹੀ ਸਹੀ ਰਫਤਾ ਰਫਤਾ ਹੀ ਸਹੀ
ਮਨ ਕੇਹਂਦਾ ਤੁਰ ਇਕ ਹੋਰ ਧਮਾਕੇ ਦੇ ਵਲ !
ਮਰ ਧਮਾਕੇ ਵਿਚ ਹੀ ਮਰ , Media ਹੈ ਇਸ ਉਡੀਕ ਵਿਚ
ਗੁਮਨਾਮ ਮੌਤ ਨਾਲੋ ਚੰਗਾ ਹੈ ਇਕ ਖਬਰ ਬਣ ਕੇ ਮਰ !
ਇਹ ਤਾਂ ਦਿੱਲੀ ਦੀ Half Marathon ਦੀ First Leg ਹੈ
ਜਿਸ ਵਿਚ ਭਜ ਪਏ ਸਾਰੇ ਦਿੱਲੀ ਵਾਸੀ , ਆਪਣੇ ਆਪਣੇ ਘਰਾਂ ਦੇ ਵਲ
ਇਸ marathon ਵਿਚ ਸਬ ਤੋ ਅੱਗੇ ਭਜਿਯਾ ਜਾਪਦਾਹੈ ਸਰੋਜਿਨੀ ਨਗਰ
ਤੇ ਪਿਛੇ ਪਿਛੇ ਭਜ ਪਏ ਹਨ ਪਹਾੜ ਗੰਜ ਤੇ ਗੋਬਿੰਦ ਪੁਰੀ
ਭਜ ਪਿਯਾ ਹੈ Constable ਰਾਮ ਸਿੰਘ
ਤੇ ਭਜ ਪਏ ਹਨ AIMS ਤੇ SAFDARJUNG
Senior Citizen ਰੂਪ ਵਿਚ ਮਨਮੋਹਨ ਸਿੰਘ ਵੀ ਫ਼ਜ ਰਿਹਾ ਹੈ (ਕੋਲਕੱਤਾ ਤੋ ਦਿੱਲੀ ਦੀ ਤਰਫ)
ਆਪ ਜਿਤ ਪ੍ਰਾਪਤ ਕਰਨ ਲਈ ਜਾ ਜੀਤਨ ਵਾਲੇ ਨੂ ਤਮਗਾ ਦੇਣ ਲਈ
ਭਜ ਰਹੇ ਹਨ ਚੁਨ੍ਨੁ ਮੁੰਨੂ ਤੇ Tunnu , ਆਪਨੇਯਾ ਮਾਵਾਂ ਦੇ ਨਾਲ !
ਕੁਛ volunteer ਵੀ ਹਨ ਜੋ ਹੱਲਾ ਸ਼ੇਰੀ ਦੇਕੇ
ਭਜਨ ਵਾਲੀਯਾਂ ਦੀ ਮਦਤ ਕਰਦੇ ਹਨ
ਤੇ ਸੋਚਦੇ ਹਨ ਕੀ ਇਸ ਸ਼ੁਬ ਕਾਰਜ ਦਾ ਫ਼ਲ ਪ੍ਰਾਪਤ ਹੋਊ !
ਹੱਲੇ ਤਕ ਸਹੀ ਸਹੀ ਏਹ੍ਹ ਕੋਈ ਨਹੀ ਜਾਨ ਪਾਯਿਯਾ
ਕੀ ਸਬ ਤੋ ਅੱਗੇ ਕੋਣ ਹੈ
ਕੋਈ ਭਜਦੀ marathon ਵਿਚ ਅਧ ਵਿਚੋ ਹੀ ਸ਼ਾਮਿਲ ਹੋ ਗਿਆ ਹੈ
ਬਹੁਤ ਦੁਰ ਤੇ ਬਹੁਤ ਅੱਗੇ ਸਬ ਤੋ ਅੱਗੇ ਭਜ ਰਿਹਾ ਹੈ
ਇਸ ਆਸ ਵਿਚ ਕੀ ਓਹ ਪਹਿਲੇ ਨੰਬਰ ਤੇ ਆ ਜਾਵੇ !
ਓਹ ਤਾਂ ਕੋਈ ਵਡੇ corporate house ਦਾ ਮਲਿਕ ਜਾਪਦਾ ਹੈ
ਸ਼ਾਯਦ ਓਹ Sponsors ਵਿਚੋ ਇਕ ਹੈ
ਓਹ ਬਹੁਤ ਆਮੀਰ ਆਦਮੀ ਜਾਪਦਾ ਹੈ
ਸ਼ਾਯਦ ਓਹ ਅਲ Al - Quida sponsered ਬਿਨ - ਲਾਦੇਨ ਹੈ
ਸਾਰੇ ਭਜ ਰਹੇ ਹਨ Marathan ਵਿਚ ਉਸ ਦੇ ਪਿਛੇ ਪਿਛੇ
ਇਹ ਤਾ ਹਾਲੇ ਦਿੱਲੀ ਦੀ Half Marathon ਦੀ First Leg ਹੈ!